ਬਿਨਾਂ ਡਰਾਈਵਰ ਦੇ ਟਰੇਨ ਚੱਲਣ ਦੇ ਮਾਮਲੇ 'ਚ ਰੇਲਵੇ ਦਾ ਵੱਡਾ ਐਕਸ਼ਨ! 6 ਮੁਲਾਜ਼ਮ ਕਰ'ਤੇ ਸਸਪੈਂਡ |OneIndia Punjabi

2024-02-26 0

ਬਿਨਾਂ ਡਰਾਈਵਰ ਅਤੇ ਗਾਰਡ ਦੇ ਪੰਜਾਬ ਵਿਚ ਐਤਵਾਰ ਟਰੇਨ ਚੱਲਣ ਦੇ ਮਾਮਲੇ ਵਿਚ ਰੇਵਲੇ ਵਿਭਾਗ ਨੇ ਸਖ਼ਤ ਐਕਸ਼ਨ ਲਿਆ ਹੈ। ਦਰਅਸਲ ਰੇਲਵੇ ਵਿਭਾਗ ਨੇ ਬਿਨਾਂ ਡਰਾਈਵਰ ਅਤੇ ਗਾਰਡ ਦੇ ਰੇਲ ਗੱਡੀ ਚੱਲਣ ਦੇ ਮਾਮਲੇ 'ਚ 6 ਰੇਲ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਰੇਲਵੇ ਕਰਮਚਾਰੀਆਂ 'ਚ ਸਟੇਸ਼ਨ ਮਾਸਟਰ ਕਠੂਆ, ਲੋਕੋ ਪਾਇਲਟ, ਅਸਿਸਟੈਂਟ ਲੋਕੋ ਪਾਇਲਟ, ਪੁਆਇੰਟ ਮੈਨ, ਟਰੈਫਿਕ ਇੰਸਪੈਕਟਰ ਅਤੇ ਲੋਕੋ ਇੰਸਪੈਕਟਰ ਸ਼ਾਮਲ ਹਨ।ਜ਼ਿਕਰਯੋਗ ਹੈ ਐਤਵਾਰ ਨੂੰ ਰੇਲ ਵਿਭਾਗ ਦੀ ਨਾਲਾਇਕੀ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਮਾਲ ਗੱਡੀ ਬਿਨ੍ਹਾਂ ਡਰਾਈਵਰ ਅਤੇ ਬਿਨ੍ਹਾਂ ਗਾਰਡ ਦੇ ਦੌੜਦੀ ਹੋਈ ਨਜ਼ਰ ਆਈ!ਮੀਡੀਆ ਰਿਪੋਰਟਾਂ ਮੁਤਾਬਕ ਕਠੂਆ ਸਟੇਸ਼ਨ ‘ਤੇ ਖੜ੍ਹੀ ਮਾਲ ਗੱਡੀ ਦਾ ਡਰਾਈਵਰ ਚਾਹ ਬ੍ਰੇਕ ਲਈ ਗਿਆ ਸੀ। ਉਸ ਸਮੇਂ ਕਾਰ ਦਾ ਇੰਜਣ ਚੱਲ ਰਿਹਾ ਸੀ। ਅਜਿਹੇ ‘ਚ ਟਰੇਨ ਪਠਾਨਕੋਟ ਵੱਲ ਚੱਲ ਪਈ। ਮਾਲ ਗੱਡੀ ਕਰੀਬ ਡੇਢ ਘੰਟੇ ਤੱਕ ਚੱਲਦੀ ਰਹੀ ਅਤੇ ਇਸ ਦੌਰਾਨ ਇਸ ਨੇ 80 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਸਫ਼ਰ ਦੇ ਵਿਚਕਾਰ, ਮਾਲ ਗੱਡੀ ਲਗਭਗ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ‘ਤੇ ਪਹੁੰਚ ਗਈ, ਜਿਸ ਨੂੰ ਬਾਅਦ ਵਿੱਚ ਕਿਸੇ ਤਰ੍ਹਾਂ ਘਟਾਉਣ ਦੀ ਕੋਸ਼ਿਸ਼ ਕੀਤੀ ਗਈ।
.
Big action of the railway in the case of train running without a driver! 6 employees suspended.
.
.
.
#punjabnews #driverlesstrain #jammunews

Videos similaires